Home Punjab ਜਲੰਧਰ: ਕੌਂਸਲਰ ਹੈਪੀ ਨੇ ਨਿਗਮ ਹਾਊਸ ਦੀ ਮੀਟਿੰਗ ਸੱਦਣ ‘ਤੇ ਮੇਅਰ ਦਾ...

ਜਲੰਧਰ: ਕੌਂਸਲਰ ਹੈਪੀ ਨੇ ਨਿਗਮ ਹਾਊਸ ਦੀ ਮੀਟਿੰਗ ਸੱਦਣ ‘ਤੇ ਮੇਅਰ ਦਾ ਕੀਤਾ ਧੰਨਵਾਦ

ਬਿਊਰੋ-ਵਾਰਡ ਨੰਬਰ 35 ਦੀ ਕੌਂਸਲਰ ਅਤੇ ਨਗਰ ਨਿਗਮ ਦੀਆਂ 4 ਐਡਹਾਕ ਕਮੇਟੀਆਂ ਦੀ ਮੈਂਬਰ ਹਰਸ਼ਰਨ ਕੌਰ ਹੈਪੀ ਨੇ ਮੇਅਰ ਵਨੀਤ ਧੀਰ ਦਾ ਅੱਜ ਨਿਗਮ ਹਾਊਸ ਦੀ ਮੀਟਿੰਗ ਸੱਦਣ ਲਈ ਧੰਨਵਾਦ ਕੀਤਾ ਹੈ। ਹੈਪੀ ਨੇ ਦੱਸਿਆ ਕਿ ਉਨ੍ਹਾਂ ਮੇਅਰ ਸਾਹਿਬ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਨਿਗਮ ਹਾਊਸ ਦੀ ਮੀਟਿੰਗ ਜਲਦ ਤੋਂ ਜਲਦ ਬੁਲਾਈ ਜਾਵੇ ਤਾਂ ਇਹ ਮੀਟਿੰਗ 25 ਅਗਸਤ, 2026 ਨੂੰ ਰੈੱਡ ਕਰਾਸ ਭਵਨ ਵਿਖੇ ਸਵੇਰੇ 11 ਵਜੇ ਬੁਲਾ ਲਈ ਗਈ ਹੈ। ਕੌਂਸਲਰ ਹੈਪੀ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਰਕੇ ਇਹ ਮੀਟਿੰਗ ਬਹੁਤ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਅਸੀਂ ਇਸ ਮੀਟਿੰਗ ਵਿਚ ਵਾਰਡ ਦੇ ਰਹਿੰਦੇ ਕੰਮਾਂ ਬਾਰੇ ਅਤੇ ਹੋਰ ਸਮੱਸਿਆਵਾਂ ਬਾਰੇ ਮੇਅਰ ਸਾਹਿਬ ਨੂੰ ਜਾਣੂ ਕਰਵਾਂਗੇ ਤਾਂ ਜੋ ਇਨ੍ਹਾਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਹੋ ਸਕੇ। ਹੈਪੀ ਨੇ ਕਿਹਾ ਕਿ ਇਹ ਵੀ ਮੰਗ ਕੀਤੀ ਜਾਵੇਗੀ ਬਰਸਾਤਾਂ ਕਾਰਨ ਕਾਫ਼ੀ ਸਿਵਰੇਜ ਬੰਦ ਪਏ ਹਨ ਤੇ ਉਨ੍ਹਾਂ ਦੀ ਸਫ਼ਾਈ ਕਰਵਾਉਣ ਲਈ ਸਫ਼ਾਈ ਸੇਵਕਾਂ ਦੀ ਵੱਡੀ ਕੰਮੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੇਰਾ ਵਾਰਡ ਸ਼ਹਿਰ ਦਾ ਮੇਨ ਵਾਰਡ ਹੈ ਇਸ ਲਈ ਮੇਰੀ ਬੇਨਤੀ ਹੋਵੇਗੀ ਕਿ ਸਿਵਰੇਜਾਂ ਦੀ ਸਫ਼ਾਈ ਲਈ ਚੱਲ ਰਹੀ ਕਰਮਚਾਰੀਆਂ ਦੀ ਘਾਟ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ।