





ਕਿਹਾ, ਸੜਕ ਬਣਾਉਣ ਵਾਲੇ ਠੇਕੇਦਾਰ ਖ਼ਿਲਾਫ਼ ਢਿੱਲੀ ਰਫ਼ਤਾਰ ਲਈ ਕੀਤੀ ਜਾਵੇ ਸਖ਼ਤ ਕਾਰਵਾਈ
ਕੌਂਸਲਰ ਹੈਪੀ ਨੇ ਕਿਹਾ ਕਿ ਸੰਬੰਧਿਤ ਠੇਕੇਦਾਰ ਨੂੰ ਇਸ ਸੜਕ ਨੂੰ ਜਲਦ ਤੋਂ ਜਲਦ ਬਣਾਉਣ ਲਈ ਮੇਅਰ ਸਾਹਿਬ ਸਮੇਤ ਸਮੂਹ ਉੱਚ ਅਧਿਕਾਰੀਆਂ ਨੇ ਹਦਾਇਤ ਕੀਤੀ ਹੋਈ ਹੈ ਪਰ ਫਿਰ ਵੀ ਇਸ ਸੜਕ ਦਾ ਕੰਮ ਬਹੁਤ ਹੀ ਢਿੱਲੀ ਰਫ਼ਤਾਰ ਅਤੇ ਵਿਚ ਵਿਚਾਲੇ ਤਾਂ ਰੋਕ ਹੀ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਬੰਧਿਤ ਠੇਕੇਦਾਰ ਇਸ ਕੰਮ ਤੋਂ ਇਲਾਵਾ ਸਿਲਵਰ ਹਾਈਟਸ ਅਤੇ ਸ਼ਹਿਰ ਵਿਚ ਕਈ ਇਲਾਕਿਆਂ ਵਿਚ ਹੋਰ ਕੰਮ ਵੀ ਕੀਤੇ ਜਾ ਰਹੇ ਹਨ। ਪਰ ਉਹ ਸਾਰੇ ਕੰਮ ਵੀ ਇਸੇ ਤਰ੍ਹਾਂ ਜਾਂ ਤਾਂ ਅੱਧ-ਅਧੂਰੇ ਪਏ ਹਨ ਤੇ ਜਾਂ ਫਿਰ ਬੰਦ ਪਏ ਹਨ।
ਹੈਪੀ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਠੇਕੇਦਾਰ ਇਸ ਕੰਮ ਨੂੰ ਕਿਉਂ ਪੂਰਾ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਇਹ ਸ਼ਹਿਰ ਦੀ ਮੇਨ ਸੜਕ ਹੈ ਤੇ ਇੱਥੋਂ ਰੋਜ਼ ਸੈਂਕੜੇ ਹੀ ਲੋਕ ਗੁਜ਼ਰਦੇ ਹਨ। ਸੜਕ ਟੁੱਟੀ ਹੋਣ ਕਾਰਨ ਜਿੱਥੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਸੜਕ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸੜਕਾਂ ਸੰਬੰਧੀ ਮੰਤਰੀ ਸਾਹਿਬਾਨ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਠੇਕੇਦਾਰ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਤਾਂ ਜੋ ਰਾਹਗੀਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਰਾਹਤ ਮਿਲ ਸਕੇ।