Home Punjab ਕਬੱਡੀ ਦੇ ਮੈਦਾਨ ਤੋਂ ਸਿਆਸਤ ਵੱਲ ਪਾਲਾ ਜਲਾਲਪੁਰ ਦੀ ਐਂਟਰੀ — ਸੰਤ...

ਕਬੱਡੀ ਦੇ ਮੈਦਾਨ ਤੋਂ ਸਿਆਸਤ ਵੱਲ ਪਾਲਾ ਜਲਾਲਪੁਰ ਦੀ ਐਂਟਰੀ — ਸੰਤ ਬਲਵੀਰ ਸਿੰਘ ਸੀਚੇਵਾਲ ਤੋਂ ਲਿਆ ਆਸ਼ੀਰਵਾਦ, ਸ਼ਾਹਕੋਟ ਹਲਕੇ ਦੇ ਮੁੱਦਿਆਂ ‘ਤੇ ਵੀ ਹੋਈ ਚਰਚਾ

ਬਿਊਰੋ (ਗੋਲਮਾਲ ਨਿਊਜ਼) : ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਾਲਾ ਜਲਾਲਪੁਰ ਵੱਲੋਂ ਸਿਆਸਤ ਵਿੱਚ ਦਾਖਲੇ ਦੇ ਸੰਕੇਤ ਮਿਲ ਰਹੇ ਹਨ। ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਜਿਥੇ ਮੁੱਖਮੰਤਰੀ ਭਗਵੰਤ ਮਾਨ ਤੋਂ ਜੋਇਨਿੰਗ ਬਾਦ ਕੀਤੀ ਓਥੇ ਹੀ ਹੁਣ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਂਚੇਵਾਲ ਨਾਲ ਮੁਲਾਕਾਤ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ।

ਇਸ ਦੌਰਾਨ ਪਾਲਾ ਜਲਾਲਪੁਰ ਨੇ ਗੁਰੂਦਵਾਰਾ ਸ਼੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕੀਤੀ। ਗੁਰਦੁਆਰਾ ਸਾਹਿਬ ਦੇ ਮੈਨੇਜਰ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।

ਮੁਲਾਕਾਤ ਦੌਰਾਨ ਪਾਲਾ ਜਲਾਲਪੁਰ ਅਤੇ ਸੰਤ ਸੀਚੇਵਾਲ ਵਿਚਕਾਰ ਹਲਕਾ ਸ਼ਾਹਕੋਟ ਦੇ ਸਿਆਸੀ ਹਾਲਾਤਾਂ ਅਤੇ ਵਿਕਾਸ ਨਾਲ ਜੁੜੇ ਮਹੱਤਵਪੂਰਨ ਮਸਲਿਆਂ ‘ਤੇ ਵੀ ਵਿਸਥਾਰ ਨਾਲ ਗੱਲਬਾਤ ਹੋਈ। ਇਲਾਕੇ ਦੇ ਸਮਾਜਿਕ ਅਤੇ ਵਾਤਾਵਰਨਕ ਮੁੱਦਿਆਂ ‘ਤੇ ਧਿਆਨ ਦੇਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਗਿਆ।

ਪਾਲਾ ਜਲਾਲਪੁਰ ਨੇ ਕਿਹਾ ਕਿ ਉਹ ਕਬੱਡੀ ਦੇ ਮੈਦਾਨ ਵਿੱਚ ਆਪਣੀ ਖੇਡ ਨਾਲ ਲੋਕਾਂ ਦਾ ਭਰੋਸਾ ਜਿੱਤ ਚੁੱਕੇ ਹਨ ਅਤੇ ਹੁਣ ਉਹ ਸਮਾਜ ਸੇਵਾ ਅਤੇ ਲੋਕ ਭਲਾਈ ਲਈ ਸਿਆਸਤ ਦੇ ਮੈਦਾਨ ਵਿੱਚ ਕਦਮ ਰੱਖਣ ਲਈ ਤਿਆਰ ਹਨ।
“ਚੰਗੀ ਖੇਡ ਕਬੱਡੀ ਖੇਡੀ, ਹੁਣ ਸਿਆਸਤ ਦੇ ਮੈਦਾਨ ਵਿੱਚ ਰੇਡਾਂ ਪਾਵਾਂਗੇ,” ਉਨ੍ਹਾਂ ਦੇ ਇਹ ਬਿਆਨ ਨਾਲ ਸਿਆਸੀ ਗੱਲਬਾਤ ਨੂੰ ਨਵਾਂ ਮੋੜ ਮਿਲਿਆ ਹੈ।

ਦੂਜੇ ਪਾਸੇ, ਹਲਕਾ ਸ਼ਾਹਕੋਟ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਹਨ ਅਤੇ ਹਰ ਪਾਸੇ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪਿੰਦਰ ਪੰਡੋਰੀ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਸਿਆਸੀ ਮੁਕਾਬਲਾ ਹੋਰ ਵੀ ਰੋਚਕ ਹੋ ਸਕਦਾ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ ਕਬੱਡੀ ਦੇ ਮੈਦਾਨ ਦਾ ਇਹ ਖਿਡਾਰੀ ਸਿਆਸਤ ਦੇ ਮੈਦਾਨ ਵਿੱਚ ਕਿੰਨੀ ਮਜ਼ਬੂਤੀ ਨਾਲ ਆਪਣੀ ਪਹਚਾਣ ਬਣਾਉਂਦਾ ਹੈ।