Home Religious ਜਲੰਧਰ: 11 ਅਪ੍ਰੈਲ ਦੇ ਅੰਮ੍ਰਿਤ ਵੇਲੇ ਨਗਰ ਕੀਰਤਨ ਦਾ ਸੰਗਤਾਂ ਵਿਚ ਭਾਰੀ...

ਜਲੰਧਰ: 11 ਅਪ੍ਰੈਲ ਦੇ ਅੰਮ੍ਰਿਤ ਵੇਲੇ ਨਗਰ ਕੀਰਤਨ ਦਾ ਸੰਗਤਾਂ ਵਿਚ ਭਾਰੀ ਉਤਸ਼ਾਹ, ਤਿਆਰੀਆਂ ਸੰਬੰਧੀ ਮੀਟਿੰਗਾਂ ਦਾ ਦੌਰ ਜਾਰੀ, ਪੜ੍ਹੋ ਤੇ ਦੇਖੋ

ਬਿਊਰੋ (ਗੋਲਮਾਲ ਨਿਊਜ਼) : ਖਾਲਸਾ ਪ੍ਰਗਟ ਦਿਵਸ ਨੂੰ ਸਮਰਪਿਤ ਜਲੰਧਰ ਸ਼ਹਿਰ ਦਾ ਮੁੱਖ ਅੰਮ੍ਰਿਤ ਵੇਲਾ ਨਗਰ ਕੀਰਤਨ ਸ਼ਹਿਰ ਦੇ ਪੁਰਾਤਨ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਤੋ ਸਿੰਘ ਸਭਾਵਾਂ, ਸਿੱਖ ਐਕਸ਼ਨ ਕਮੇਟੀ, ਐਂਟੀ ਕ੍ਰਾਈਮ ਐਂਟੀ ਕਰਪਸ਼ਨ ਸੋਸਾਇਟੀ, ਧਾਰਮਿਕ ਰਾਜਨੀਤਿਕ, ਵਪਾਰਿਕ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 11 ਅਪ੍ਰੈਲ ਦਿਨ ਸ਼ਨੀਵਾਰ ਨੂੰ ਅੰਮ੍ਰਿਤ ਵੇਲੇ ਸਵੇਰੇ 5 ਵਜੇ ਪੁਰਾਤਨ ਰੂਟ ਤੇ ਆਰੰਭ ਹੋਏਗਾ। ਜਿਸ ਦੀ ਇਕ ਭਰਵੀਂ ਇਕੱਤਰਤਾ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਦਸਮੇਸ਼ ਨਗਰ ਵਿਖ਼ੇ ਹੋਈ ਜਿਸ ਵਿਚ 11 ਅਪ੍ਰੈਲ ਦੇ ਅੰਮ੍ਰਿਤ ਵੇਲਾ ਨਗਰ ਕੀਰਤਨ ਵਿਚ ਇਲਾਕੇ ਦੀਆਂ ਸੰਗਤਾਂ ਅਤੇ ਪ੍ਰੀਵਾਰਾਂ ਸਹਿਤ ਸ਼ਾਮਲ ਹੋਣ ਦਾ ਫੈਂਸਲਾ ਜੈਕਾਰਿਆ ਦੀ ਗੂੰਜ ਵਿਚ ਲਿਆ ਗਿਆ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਨਗਰ ਕੀਰਤਨ ਗੁਰਦੁਆਰਾ ਦੀਵਾਨ ਅਸਥਾਨ ਤੋ ਸਵੇਰੇ 5 ਵਜੇ ਆਰੰਭ ਹੋਏਗਾ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗਵਾਈ ਚ ਸੰਗਤਾਂ ਗੁਰੂ ਜੱਸ ਗਾਇਣ ਕਰਦੇ ਹੋਏ ਪਾਲਕੀ ਸਾਹਿਬ ਜੀ ਦੇ ਨਾਲ ਪੂਰੇ ਰਸਤੇ ਪੈਦਲ ਚਲਣਗੀਆਂ। ਪਾਲਕੀ ਸਾਹਿਬ ਵਿਚ ਭਾਈ ਕੁਲਵਿੰਦਰ ਸਿੰਘ ਜੀ ਖਰੜ ਵਾਲੇ ਆਸਾ ਜੀ ਦੀ ਵਾਰ ਤੋ ਆਰੰਭ ਕਰਕੇ ਸਮਾਪਤੀ ਤੱਕ ਕੀਰਤਨ ਦੀ ਹਾਜਰੀ ਭਰਨਗੇ। ਇਸ ਅੰਮ੍ਰਿਤ ਵੇਲੇ ਨਗਰ ਕੀਰਤਨ ਦਾ ਰੂਟ ਗੁਰਦੁਆਰਾ ਦੀਵਾਨ ਅਸਥਾਨ ਤੋ ਚੱਲ ਕੇ ਪੁਰਾਤਨ ਰੂਟ ਤੋਂ ਹੁੰਦੇ ਹੋਏ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਹੀ ਸਮਾਪਤ ਹੋਵੇਗਾ। ਜਿੱਥੇ ਫੁੱਲਾਂ ਦੀ ਵਰਖ਼ਾ ਨਾਲ ਸੰਗਤਾਂ ਦਾ ਸਵਾਗਤ ਕਰਕੇ ਅਰਦਾਸ ਉਪਰੰਤ ਗੁਰੂ ਕਾ ਅਤੁੱਟ ਲੰਗਰ ਮਰਿਆਦਾ ਅਨੁਸਾਰ ਵਰਤਾਇਆ ਜਾਏਗਾ।

ਇਸ ਮੌਕੇ ਜਥੇਦਾਰ ਜਗਜੀਤ ਸਿੰਘ ਗਾਬਾ, ਪ੍ਰਧਾਨ ਮੋਹਨ ਸਿੰਘ ਢੀਂਡਸਾ, ਦਵਿੰਦਰ ਸਿੰਘ ਰਹੇਜਾ ਛੇਵੀਂ ਪਾਤਿਸ਼ਾਹੀ, ਪ੍ਰਮਿੰਦਰ ਸਿੰਘ ਪ੍ਰਧਾਨ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਦਸਮੇਸ਼ ਨਗਰ, ਦਵਿੰਦਰ ਸਿੰਘ ਰਿਆਤ ਗੋਬਿੰਦਗੜ੍ਹ, ਪ੍ਰਬੰਧਕ ਕਮੇਟੀ ਗੁਰਦਵਾਰਾ ਦੀਵਾਨ ਅਸਥਾਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਗੁਰਪ੍ਰਤਾਪ ਸਿੰਘ ਵਡਾਲਾ ਮੁੱਖੀ ਸ਼੍ਰੀ ਕਰਤਾਰਪੁਰ ਸਾਹਿਬ (ਰਾਵੀ) ਦਰਸ਼ਨ ਅਭਿਲਾਖੀ ਸੰਸਥਾ, ਜਸਵਿੰਦਰ ਸਿੰਘ ਡੋਲਫਿਨ ਹੋਟਲ, ਹਰਸ਼ਰਨ ਸਿੰਘ ਹਜ਼ਾਰਾ ਸਕੂਲ, ਰਵਿੰਦਰ ਸਿੰਘ ਚੈਅਰਮੈਨ ਗੁਰਦਵਾਰਾ ਛੇਵੀਂ ਪਾਤਿਸ਼ਾਹੀ ਹਸਪਤਾਲ ਕਮੇਟੀ, ਰਛਪਾਲ ਸਿੰਘ ਅਕਾਲੀ, ਕੁਲਜੀਤ ਸਿੰਘ ਚਾਵਲਾ, ਗੁਰਿੰਦਰ ਸਿੰਘ ਮਝੈਲ, ਗੁਰਜੀਤ ਸਿੰਘ ਟੱਕਰ, ਕੁਲਵਿੰਦਰ ਸਿੰਘ ਗੁਰਦਵਾਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਕੋਟ ਮੁਹੱਲਾ, ਪਰਮਜੀਤ ਸਿੰਘ ਸੋਨੂੰ ਗੁਰਦਵਾਰਾ ਤਿਲਕ ਨਗਰ, ਨਰਿੰਦਰ ਸਿੰਘ ਗੁਰਦਵਾਰਾ ਪਿਸ਼ੋਰੀ ਮੁਹੱਲਾ, ਜੋਗਿੰਦਰ ਸਿੰਘ ਸੁਖਮਨੀ ਸੇਵਾ ਸੋਸਾਇਟੀ, ਪਰਮਜੀਤ ਸਿੰਘ ਬੱਬਲਾ, ਜੋਰਾ ਸਿੰਘ ਗੁਰਦਵਾਰਾ ਉਦੈ ਨਗਰ, ਕੌਂਸਲਰ ਦਰਸ਼ਨ ਲਾਲ, ਕੌਂਸਲਰ ਅਜੈ ਬੱਬਲ, ਮਨਜੀਤ ਕੌਰ ਸਮਾਜ ਸੇਵੀ, ਰਾਜ ਕੁਮਾਰ ਭਗਤ, ਰਵਿੰਦਰ ਕੁਮਾਰ, ਮੋਹਿੰਦਰ ਸਿੰਘ, ਰਵਿੰਦਰ ਸਿੰਘ, ਰਛਪਾਲ ਸਿੰਘ ਫੋਜੀ, ਸ਼ਿੰਗਾਰਾ ਸਿੰਘ ਗੁਰਦਵਾਰਾ ਈਸ਼ਵਰ ਨਗਰ, ਹਰਮਨਜੀਤ ਸਿੰਘ, ਲਸ਼ਕਰ ਸਿੰਘ ਰਹੀਮਪੁਰ, ਅਵਤਾਰ ਸਿੰਘ ਵਿਰਦੀ, ਬਲਬੀਰ ਸਿੰਘ, ਪ੍ਰਿਤਪਾਲ ਸਿੰਘ, ਕਮਲਜੀਤ ਸਿੰਘ, ਹਰਵਿੰਦਰ ਸਿੰਘ ਮੱਖਣ, ਬਾਵਾ ਗਾਬਾ ਅਤੇ ਜਸਕੀਰਤ ਸਿੰਘ ਜੱਸੀ ਸ਼ਾਮਿਲ ਸਨ।