Home Punjab ਜਲੰਧਰ : ਕੌਂਸਲਰ ਹੈਪੀ ਨੇ ਵਾਰਡ ਅੰਦਰ ਲਗਵਾਈਆਂ ਸਟਰੀਟ ਲਾਈਟਾਂ ਤੇ ਹਾਈ...

ਜਲੰਧਰ : ਕੌਂਸਲਰ ਹੈਪੀ ਨੇ ਵਾਰਡ ਅੰਦਰ ਲਗਵਾਈਆਂ ਸਟਰੀਟ ਲਾਈਟਾਂ ਤੇ ਹਾਈ ਮਾਰਕਸ, ਪੜ੍ਹੋ ਤੇ ਦੇਖੋ

ਬਿਊਰੋ (ਗੋਲਮਾਲ ਨਿਊਜ਼) : ਜਲੰਧਰ ਦੇ ਵਾਰਡ ਨੰਬਰ 35 ਦੀ ਕੌਂਸਲਰ ਤੇ ਨਿਗਮ ਦੀਆਂ 4 ਐਡਹਾਕ ਕਮੇਟੀਆਂ ਦੀ ਮੈਂਬਰ ਹਰਸ਼ਰਨ ਕੌਰ ਹੈਪੀ ਨੇ ਅੱਜ ਵਾਰਡ ਅੰਦਰ ਐਲ. ਈ. ਡੀ. ਸਟਰੀਟ ਲਾਈਟਾਂ ਅਤੇ ਹਾਈ ਮਾਰਕਸ ਲਗਵਾਏ। ਹੈਪੀ ਨੇ ਬੂਟਾ ਪਿੰਡ ਦੀਆਂ ਤਕਰੀਬਨ ਸਾਰੀਆਂ ਹੀ ਸੜਕਾਂ ‘ਤੇ ਨਵੀਆਂ ਸਟਰੀਟ ਲਾਈਟਾਂ ਲਗਵਾਈਆਂ ਜਿਸ ਨਾਲ ਪੂਰਾ ਪਿੰਡ ਜਗਮਗ ਕਰ ਰਿਹਾ ਹੈ। ਇਸੇ ਤਰ੍ਹਾਂ ਉਨ੍ਹਾਂ ਭਾਈ ਜੈਤਾ ਜੀ ਮਾਰਕਿਟ ਦੇ ਮੈਨ ਜੌਕ ਵਿਚ ‘ਹਾਈ ਮਾਰਕਸ’ ਲਾਈਟ ਲਗਵਾਈ ਜਿਸ ਨਾਲ ਪੂਰੀ ਮਾਰਕਿਟ ਰੌਸ਼ਨੀ ਨਾਲ ਜਗਮਗਾ ਉੱਠੀ। ਮਾਰਕਿਟ ਦੇ ਸਾਰੇ ਹੀ ਦੁਕਾਨਦਾਰਾਂ ਨੇ ਹੈਪੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਕੌਂਸਲਰ ਹੈਪੀ ਨੇ ਕਿਹਾ ਕਿ ਜਲਦ ਹੀ ਉਹ ਦੋ ਤਿੰਨ ਹੋਰ ਹਾਈ ਮਾਰਕਸ ਵਾਰਡ ਅੰਦਰ ਲਗਵਾ ਕੇ ਦੇਣਗੇ ਤਾਂ ਜੋ ਇਲਾਕੇ ਅੰਦਰ ਰੌਸ਼ਨੀ ਦੀ ਕੋਈ ਸਮੱਸਿਆ ਨਾ ਆ ਸਕੇ। ਉਨ੍ਹਾਂ ਕਿਹਾ ਕਿ ਉਹ ਬਹੁਤ ਜਲਦ ਸਿਲਵਰ ਹਾਈਟਸ ਵਿਖੇ ਨਵੀਂਆਂ ਸੜਕਾਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਤੇ ਵਾਰਡ ਦੇ ਬਾਕੀ ਰਹਿੰਦੇ ਕੰਮ ਵੀ ਜਲਦ ਤੋਂ ਜਲਦ ਕਰਵਾ ਦਿੱਤੇ ਜਾਣਗੇ। ਇਸ ਮੌਕੇ ਹੈਪੀ ਨੇ ਵਾਰਡ ‘ਚ ਵਿਕਾਸ ਕਾਰਜਾਂ ਨੂੰ ਜਾਰੀ ਰੱਖਣ ਵਿਚ ਮੇਅਰ ਵਨੀਤ ਧੀਰ ਅਤੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਉਨ੍ਹਾਂ ਦਾ ਤਹਿ ਦਿੱਲੋਂ ਧੰਨਵਾਦ ਵੀ ਕੀਤਾ।