Home Punjab ਦਿੱਲੀ ਵਿਖੇ ਜਾਰੀ ਸ਼ਾਂਤਮਈ ਰੋਸ਼ ਪਰਦਰਸ਼ਨ ਸਾਰੇ ਕਾਂਗਰੇਸੀ ਆਗੂਆਂ ਦੀ ਰਿਹਾਈ ਤਕ...

ਦਿੱਲੀ ਵਿਖੇ ਜਾਰੀ ਸ਼ਾਂਤਮਈ ਰੋਸ਼ ਪਰਦਰਸ਼ਨ ਸਾਰੇ ਕਾਂਗਰੇਸੀ ਆਗੂਆਂ ਦੀ ਰਿਹਾਈ ਤਕ ਰਹੇਗਾ ਜਾਰੀ : ਅਸ਼ਵਿਨ ਭੱਲਾ

ਬਿਊਰੋ (ਗੋਲਮਾਲ ਨਿਊਜ਼) : ਸੀਨੀਅਰ ਕਾਂਗਰਸੀ ਆਗੂ ਅਸ਼ਵਿਨ ਭੱਲਾ ਨੇ ਕਿਹਾ ਹੈ ਕਿ ਪਿਛਲੇ 10 ਦਿਨਾਂ ਤੋਂ ਦਿੱਲੀ ਸਥਿਤ ਇੰਡਿਆਨ ਯੂਥ ਕਾਂਗਰਸ ਦੇ ਹੈੱਡਕੁਆਰਟਰ ਵਿਖੇ ਸ਼ਾਂਤਮਈ ਸਤਿਆਗ੍ਰਹਿ ਜਾਰੀ ਹੈ। ਇਹ ਧਰਨਾ ਸਾਡੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਉਦੈ ਭਾਨੁ ਚਿੱਬ ਅਤੇ 11 ਹੋਰ ਸਾਥੀਆਂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਨ੍ਹਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਕਾਰਨ ਜੇਲ੍ਹ ਭੇਜਿਆ ਗਿਆ।

ਉਨ੍ਹਾਂ ਦੱਸਿਆ ਕਿ ਕੱਲ੍ਹ 10 ਦਿਨਾਂ ਬਾਅਦ ਪ੍ਰਧਾਨ ਅਤੇ ਕੁਝ ਸਾਥੀ ਰਿਹਾ ਹੋ ਗਏ ਹਨ, ਪਰ ਅਜੇ ਵੀ ਕਈ ਸਾਥੀ ਜੇਲ੍ਹ ਵਿੱਚ ਹਨ। ਇਸ ਲਈ ਇਹ ਸਤਿਆਗ੍ਰਹਿ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਰੇ ਸਾਥੀਆਂ ਦੀ ਰਿਹਾਈ ਨਹੀਂ ਹੋ ਜਾਂਦੀ।

ਅਸ਼ਵਿਨ ਭੱਲਾ ਨੇ ਕਿਹਾ ਕਿ ਲੋਕਤੰਤਰ ਵਿੱਚ ਆਪਣੀ ਆਵਾਜ਼ ਉਠਾਉਣਾ ਹਰ ਨਾਗਰਿਕ ਦਾ ਸੰਵਿਧਾਨਿਕ ਅਧਿਕਾਰ ਹੈ। ਸ਼ਾਂਤਮਈ ਪ੍ਰਦਰਸ਼ਨ ਨੂੰ ਅਪਰਾਧ ਬਣਾਉਣਾ ਲੋਕਤੰਤਰਕ ਮੁੱਲਾਂ ਦੇ ਖ਼ਿਲਾਫ਼ ਹੈ। ਯੂਥ ਕਾਂਗਰਸ ਸੱਚ ਅਤੇ ਨਿਆਂ ਦੀ ਲੜਾਈ ਪੂਰੀ ਸ਼ਾਂਤੀ ਅਤੇ ਕਾਨੂੰਨੀ ਤਰੀਕੇ ਨਾਲ ਲੜ ਰਹੀ ਹੈ।

ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਸਾਥੀ — ਹਨੀ ਜੋਸ਼ੀ, ਸ਼ੁਭਮ ਸ਼ਰਮਾ, ਸ਼ੁਭੀ, ਗਗਨਦੀਪ ਸਿੰਘ ਜੌਲੀ, ਤੋਸ਼ਿਤ ਮਹਾਜਨ ਸਾਹਿਲ ਸ਼ਰਮਾ, ਹਰਮਨ ਸੇਖੋਂ, ਅਨਮੋਲ ਗਿੱਲ ਸਮੇਤ ਕਈ ਕਾਂਗਰਸੀ ਸਾਥੀ ਮੌਜੂਦ ਰਹੇ ਅਤੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।

ਅਖੀਰ ਵਿੱਚ ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਡਰਨ ਵਾਲੀ ਨਹੀਂ ਹੈ। ਇਹ ਸੰਘਰਸ਼ ਨਾ ਰੁਕੇਗਾ, ਨਾ ਝੁਕੇਗਾ — ਜਦ ਤੱਕ ਹਰ ਸਾਥੀ ਨੂੰ ਨਿਆਂ ਨਹੀਂ ਮਿਲਦਾ, ਤਦ ਤੱਕ ਲੜਾਈ ਜਾਰੀ ਰਹੇਗੀ।