Home Religious ਜਲੰਧਰ: ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ,...

ਜਲੰਧਰ: ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ, ਗੁਰਦੁਆਰਾ ਦੀਵਾਨ ਅਸਥਾਨ ਵਿਖੇ ਸਜੇ ਦੀਵਾਨ, ਪੜ੍ਹੋ ਤੇ ਦੇਖੋ

ਬਿਊਰੋ (ਗੋਲਮਾਲ ਨਿਊਜ਼) : ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਸੰਗਤਾਂ ਵਲੋਂ ਦੁਪਹਿਰ 12 ਤੋਂ 4 ਚੁਪਹਿਰਾ ਸਮਾਗਮ ਵਿਚ ਸ਼੍ਰੀ ਜਪੁ ਜੀ ਸਾਹਿਬ, ਚੌਪਈ ਸਾਹਿਬ, ਸਲੋਕ ਮਹਲਾ ਨੋਵਾਂ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਕੀਤੇ ਗਏ। ਹਜੂਰੀ ਰਾਗੀ ਜੱਥੇ ਦੇ ਭਾਈ ਤਲਵਿੰਦਰ ਸਿੰਘ ਅਤੇ ਸਾਥੀਆਂ ਨੇ ਇਲਾਹੀ ਕੀਰਤਨ ਦੁਬਾਰਾ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਬੰਧਕਾਂ ਨੇ ਜਥਿਆਂ ਅਤੇ ਸੇਵਾ ਨਿਭਾਉਣ ਵਾਲੇ ਪ੍ਰੀਵਾਰਾਂ ਦਾ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਪੁੱਜੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਅਤੇ ਬਾਣੀ ਅਤੇ ਬਾਣੇ ਨਾਲ ਜੁੜਣ ਦੀ ਬੇਨਤੀ ਕੀਤੀ। ਦੁੱਧ, ਫਰੂਟ, ਮਿਠਾਈਆਂ, ਚਾਹ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੋਕੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਸੁਰਿੰਦਰ ਸਿੰਘ ਵਿਰਦੀ, ਮੱਖਣ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਨਿਰਮਲ ਸਿੰਘ ਬੇਦੀ, ਇਕਬਾਲ ਸਿੰਘ ਢੀਂਡਸਾ, ਤੇਜਬੀਰ ਸਿੰਘ ਬਾਂਸਲ, ਪ੍ਰੀਤਮ ਸਿੰਘ, ਡੀ ਪੀ ਸਿੰਘ ਵਧਵਾ, ਸਰਬਜੀਤ ਸਿੰਘ, ਬਾਵਾ ਗਾਬਾ, ਪ੍ਰਭਜੋਤ ਸਿੰਘ, ਮਨਪ੍ਰੀਤ ਸਿੰਘ, ਰਵਿੰਦਰ ਪਾਲ ਸਿੰਘ, ਪਰਮਿੰਦਰ ਸਿੰਘ, ਜਸਬੀਰ ਸਿੰਘ, ਸਹਿਜਪ੍ਰੀਤ ਸਿੰਘ, ਗੁਰਨੀਤ ਸਿੰਘ, ਹਰਮਨਜੋਤ ਸਿੰਘ, ਅਨਮੋਲ ਸਿੰਘ, ਜਸਦੀਪ ਭਸੀਨ, ਅਨਮੋਲ ਨਾਗਰਾ ਅਤੇ ਜਸਕੀਰਤ ਸਿੰਘ ਜੱਸੀ ਨੌਜਵਾਨ ਸਭਾ ਗੁਰਦਵਾਰਾ ਦੀਵਾਨ ਅਸਥਾਨ ਸ਼ਾਮਿਲ ਸਨ।