






ਬਿਊਰੋ (ਗੋਲਮਾਲ ਨਿਊਜ਼) : ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਬੰਧਕ ਕਮੇਟੀ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਲੋਂ 05/01/2026 ਦਿਨ ਸੋਮਵਾਰ ਨੂੰ 334 ਸੰਗਤਾਂ ਦੀਆਂ 6 ਬੱਸਾਂ (ਸੰਗਤ ਜੀ ਤੋਂ ਬਿਨਾਂ ਕਿਸੇ ਭੇਟਾ ਲਏ) ਮਾਛੀਵਾੜਾ ਸਾਹਿਬ, ਚਮਕੌਰ ਸਾਹਿਬ ਅਤੇ ਫਤਹਿਗੜ੍ਹ ਸਾਹਿਬ ਦਰਸ਼ਨਾਂ ਲਈ ਲਿਜਾਈਆ ਗਈਆਂ। ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਪ੍ਰਧਾਨ ਮੋਹਨ ਸਿੰਘ ਢੀਂਡਸਾ ਜੀ ਦੀ ਸੁਚੱਜੀ ਦੇਖ ਰੇਖ ਹੇਠ ਸੰਗਤਾਂ ਲਈ ਗੁਰੂ ਅਸਥਾਨਾਂ ਦੇ ਦਰਸ਼ਨਾਂ ਲਈ ਆਏ ਦਿਨ ਗੁਰਮਤਿ ਸਮਾਗਮ ਅਤੇ ਬਿਨਾ ਭੇਟਾ ਦੇ ਯਾਤਰਾਵਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ।
