Home Religious ਗੁਰਦੁਆਰਾ ਦੀਵਾਨ ਅਸਥਾਨ ਵਿਖੇ ਚੁਪਹਿਰਾ ਸਮਾਗਮ ਨਿਰੰਤਰ ਜਾਰੀ

ਗੁਰਦੁਆਰਾ ਦੀਵਾਨ ਅਸਥਾਨ ਵਿਖੇ ਚੁਪਹਿਰਾ ਸਮਾਗਮ ਨਿਰੰਤਰ ਜਾਰੀ

ਹਰ ਐਤਵਾਰ ਹਜਾਰਾਂ ਸੰਗਤਾਂ ਕਰਦੀਆਂ ਹਨ ਜਾਪ ਜਲੰਧਰ ਦੀਆਂ ਇਸਤਰੀ ਸਤਿਸੰਗ ਸਭਾਵਾਂ ਦੇ ਮੈਂਬਰ ਭਰਦੇ ਹਨ ਹਾਜਰੀ

ਜਲੰਧਰ …… ਪਿਛਲੇ ਡੇਢ ਸਾਲ ਤੋਂ ਹਰ ਐਤਵਾਰ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਨਿਰੰਤਰ ਜਾਰੀ ਚੁਪਹਿਰਾ ਸਮਾਗਮ ਵਿਚ ਦੂਰੋਂ ਨੇੜਿਓਂ ਹਜਾਰਾ ਸੰਗਤਾਂ ਰੱਲ ਮਿਲ ਕੇ ਬਾਣੀ ਦੇ ਜਾਪ ਕਰਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਹਨ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਸੁਰਿੰਦਰ ਸਿੰਘ ਵਿਰਦੀ, ਨਿਰਮਲ ਸਿੰਘ ਬੇਦੀ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਹਰ ਐਤਵਾਰ ਸੰਗਤਾਂ ਦੁਪਹਿਰ 12 ਤੋਂ 4 ਵਜੇ ਤੱਕ ਜੁੜਕੇ ਗੁਰਬਾਣੀ ਦੇ ਜਾਪ ਤੋਂ ਬਾਅਦ ਸੰਗਤੀ ਰੂਪ ਵਿਚ ਅਰਦਾਸ ਵਿੱਚ ਸ਼ਾਮਿਲ ਹੁੰਦੀਆਂ ਹਨ ਅਤੇ ਗੁਰੂ ਸਾਹਿਬਾਨ ਅਤੇ ਸ਼ਹੀਦ ਸਿੰਘਾਂ ਦੀ ਕਿਰਪਾ ਦਾ ਪਾਤਰ ਬਣਦੀਆਂ ਹਨ। ਜਲੰਧਰ ਦੀਆਂ ਇਸਤਰੀ ਸਤਿਸੰਗ ਸਭਾਵਾਂ ਦੇ ਮੈਂਬਰ ਬਾਣੀ ਦੇ ਪ੍ਰਵਾਹ ਵਿੱਚ ਹਾਜਰੀ ਭਰਦੇ ਹਨ। ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਗਤਾਂ ਦੀ ਸਹੂਲਤ ਅਤੇ ਲੰਗਰਾਂ ਆਦਿਕ ਦੇ ਪ੍ਰਬੰਧ ਸੁੱਚਜੇ ਰੂਪ ਵਿਚ ਕੀਤੇ ਜਾਂਦੇ ਹਨ। ਗੁਰਦੁਆਰਾ ਦੀਵਾਨ ਅਸਥਾਨ ਨੌਜਵਾਨ ਸਭਾ ਦੇ ਸਾਰੇ ਮੈਂਬਰ ਛਬੀਲ, ਚਾਹ ਪਾਣੀ, ਵੱਖ ਵੱਖ ਪਦਾਰਥਾਂ ਅਤੇ ਗੁਰੂ ਕੇ ਲੰਗਰ ਵਰਤਾਉਣ ਦੀ ਸੇਵਾ ਗੁਰੂ ਮਿਹਰ ਸਦਕਾ ਨਿਭਾਉਂਦੇ ਹਨ।
ਹਰ ਐਤਵਾਰ ਸੰਗਤਾਂ ਦੀ ਵੱਧ ਰਹੀ ਸ਼ਮੂਲੀਅਤ ਲਈ ਪ੍ਰਬੰਧਕ ਕਮੇਟੀ ਪੱਬਾਂ ਭਾਰ ਹੋ ਕੇ ਸੇਵਾਵਾਂ ਨਿਭਾ ਰਹੀ ਹੈ। ਇਸ ਮੌਕੇ ਸਰਬਜੀਤ ਸਿੰਘ ਬੇਦੀ, ਹਲਕਾ ਇੰਚਾਰਜ ਇਕਬਾਲ ਸਿੰਘ ਢੀਂਡਸਾ, ਬਾਵਾ ਗਾਬਾ, ਜਸਕੀਰਤ ਸਿੰਘ ਜੱਸੀ, ਪਰਮਿੰਦਰ ਸਿੰਘ, ਗੁਰਨੀਤ ਸਿੰਘ, ਹਰਮਨ ਸਿੰਘ, ਅਨਮੋਲ ਸਿੰਘ, ਜਸਦੀਪ ਸਿੰਘ, ਭਵਜੋਤ ਸਿੰਘ, ਭਵਰਾਜ ਸਿੰਘ, ਅਜਮੇਰ ਸਿੰਘ, ਹਰਪ੍ਰੀਤ ਸਿੰਘ, ਪਰਮਵੀਰ ਸਿੰਘ, ਜਸਬੀਰ ਸਿੰਘ ਆਦਿ ਸ਼ਾਮਿਲ ਹੋ ਕੇ ਸੇਵਾਵਾਂ ਨਿਭਾਉਂਦੇ ਹਨ।