Home Education ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਹਾਸਿਲ ਕੀਤੀਆਂ ਸਟੇਟ ਪੋਜੀਸ਼ਨਾਂ Education ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਹਾਸਿਲ ਕੀਤੀਆਂ ਸਟੇਟ ਪੋਜੀਸ਼ਨਾਂ By News Desk - April 3, 2025 Facebook Twitter Pinterest WhatsApp Email Print Telegram ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਈ. ਸੀ. ਈ ਅਤੇ ਸੀ. ਐਸ. ਈ ਵਿਭਾਗ ਦੇ ਵਿਦਿਆਰਥੀਆਂ ਨੇ ਪੰਜਾਬ ਤਕਨੀਕੀ ਸਿਖਿਆ ਬੋਰਡ ਦੀਆਂ ਪ੍ਰੀਖਿਆਂਵਾ ਵਿੱਚੋਂ ਛੇਵੇ ਸਮੈਸਟਰ ਵਿੱਚ 80% ਤੋਂ ਵੱਧ ਨੰਬਰ ਲੈ ਕੇ ਪੰਜਾਬ ਸੂਬੇ ਵਿੱਚ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਪੀ. ਐਸ. ਬੀ. ਟੀ. ਈ. ਐਡ ਆਈ. ਟੀ ਵੱਲੋਂ ਆਏ ਹੋਏ ਮੈਰਿਟ ਸਰਟੀਫ਼ਿਕੇਟ ਅਤੇ ਚੈਕ ਦੇਕੇ ਸਨਮਾਨਿਤ ਕੀਤਾ। ਇਹਨਾਂ ਵਿੱਚ ਹਿਮਾਂਸ਼ੂ ਪਦਮ (ਸੀ. ਐਸ. ਈ) ਨੇ ਹਰ ਸਮੈਸਟਰ ਵਿੱਚ ਸਟੇਟ ਬੋਰਡ ਵਿੱਚ ਪਹਿਲਾ ਸਥਾਨ ਹਾਸਿਲ ਕਰਦੇ ਹੋਏ 7500/- ਦਾ ਇਨਾਮ, ਸ਼ਿਵਮ ਮਿਸ਼ਰਾ (ਈ. ਸੀ. ਈ) ਨੇ ਛੇਵੇਂ ਸਮੈਸਟਰ ਵਿੱਚ ਸਟੇਟ ਬੋਰਡ ਵਿੱਚ ਪਹਿਲਾ ਸਥਾਨ ਹਾਸਿਲ ਕਰਦੇ ਹੋਏ 7500/- ਦਾ ਇਨਾਮ ਅਤੇ ਨਵਨੀਤ ਕੌਰ (ਸੀ. ਐਸ. ਈ) ਨੇ ਛੇਵੇਂ ਸਮੈਸਟਰ ਵਿੱਚ ਸਟੇਟ ਬੋਰਡ ਵਿੱਚ ਦੂਜਾ ਸਥਾਨ ਹਾਸਿਲ ਕਰਦੇ ਹੋਏ 5000/- ਦਾ ਇਨਾਮ ਚੈਕ ਦੇ ਰੂਪ ਵਿੱਚ ਜਿੱਤਿਆ।ਪ੍ਰਿੰਸੀਪਲ ਸਾਹਿਬ ਨੇ ਇਹਨਾਂ ਨੂੰ ਭਵਿੱਖ ਵਿੱਚ ਵੀ ਇਸੇ ਹੀ ਤਰਾਂ ਕਾਮਯਾਬੀ ਹਾਸਿਲ ਕਰਨ ਵਾਸਤੇ ਉਤਸਾਹਿਤ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਕਾਮਯਾਬੀ ਤੇ ਈ. ਸੀ. ਈ ਅਤੇ ਸੀ. ਐਸ. ਈ ਵਿਭਾਗ ਮੁਖੀ ਪ੍ਰਿੰਸ ਮਦਾਨ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਮਿਸ ਪ੍ਰੀਤ ਕੰਵਲ, ਲੈਕਚਰਾਰ ਈ. ਸੀ. ਈ., ਮਨੀਸ਼ ਸਚਦੇਵਾ, ਲੈਕਚਰਾਰ ਈ. ਸੀ. ਈ, ਮਿਸ ਦੇਵਿਕਾ, ਲੈਕਚਰਾਰ ਈ. ਸੀ. ਈ, ਪ੍ਰੀਤੀ, ਲੈਕਚਰਾਰ ਸੀ. ਐਸ. ਈ, ਹਨੀਸ਼, ਲੈਕਚਰਾਰ ਸੀ. ਐਸ. ਈ, ਨਵਮ, ਲੈਕਚਰਾਰ ਸੀ. ਐਸ. ਈ, ਪ੍ਰਿਆ, ਲੈਕਚਰਾਰ ਸੀ. ਐਸ. ਈ ਅਤੇ ਸਤਵਿੰਦਰ ਕੌਰ, ਲੈਕਚਰਾਰ ਸੀ. ਐਸ. ਈ ਹਾਜਰ ਸਨ।