Home Religious ਜਲੰਧਰ: ਨਗਰ ਕੀਰਤਨ ਦੇ ਰੂਟ ਵਿਚ ਵਿਵਸਥਾ ਲਈ ਨਿਗਮ ਕਮਿਸ਼ਨਰ ਦਾ ਕੰਮ... Religious ਜਲੰਧਰ: ਨਗਰ ਕੀਰਤਨ ਦੇ ਰੂਟ ਵਿਚ ਵਿਵਸਥਾ ਲਈ ਨਿਗਮ ਕਮਿਸ਼ਨਰ ਦਾ ਕੰਮ ਨਕਾਰਾਤਮਕ…. ਪ੍ਰਬੰਧਕ ਕਮੇਟੀ ਸਿੱਖੀ ਦੇ ਕਾਰਜਾਂ ਪ੍ਰਤੀ ਨਿਗਮ ਕਮਿਸ਼ਨਰ ਦੀ ਟੀਮ ਅਵੇਸਲੀ By News Desk - January 7, 2025 Facebook Twitter Pinterest WhatsApp Email Print Telegram ਜਲੰਧਰ…… ਬੀਤੇ ਦਿਨੀ ਜਲੰਧਰ ਸ਼ਹਿਰ ਵਿਚ ਸਜਾਏ ਗਏ ਮੁੱਖ ਨਗਰ ਕੀਰਤਨ ਦੇ ਰੂਟ ਦੀ ਵਿਵਸਥਾ ਲਈ ਨਗਰ ਨਿਗਮ ਕਮਿਸ਼ਨਰ ਦਾ ਕਾਰਜ ਨਾਕਾਫੀ ਅਤੇ ਨਕਾਰਾਤਮਕ ਰਿਹਾ। ਸਿੱਖੀ ਦੇ ਕਾਰਜਾਂ ਪ੍ਰਤੀ ਨਿਗਮ ਕਮਿਸ਼ਨਰ ਦੀ ਟੀਮ ਅਵੇਸਲੀ ਹੈ ਸ਼ਹਿਰ ਦੇ ਨਵੰਬਰ ਅਤੇ ਜਨਵਰੀ ਦੇ ਦੋਵਾਂ ਮੁੱਖ ਨਗਰ ਕੀਰਤਨਾ ਵਿਚ ਪ੍ਰਬੰਧ ਨਾ ਮਾਤਰ ਸਨ। ਕਈ ਕਈ ਫੋਨ ਕਰਣ ਤੇ ਵੀ ਰੂਟ ਦੇ ਪ੍ਰਬੰਧ ਠੀਕ ਨਹੀਂ ਹੁੰਦੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਸੁਰਿੰਦਰ ਸਿੰਘ ਵਿਰਦੀ, ਸੁਖਜੀਤ ਸਿੰਘ, ਨਿਰਮਲ ਸਿੰਘ ਬੇਦੀ, ਬਾਵਾ ਗਾਬਾ, ਹਰਮਿੰਦਰ ਸਿੰਘ ਨੇ ਦੱਸਿਆ ਕਿ ਰੂਟ ਤੇ ਸਫਾਈ ਦੇ ਪੈਚ ਵਰਕ ਦੇ ਪ੍ਰਬੰਧ ਨਾਮਾਤਰ ਸਨ। ਜਿਸ ਦੀਆਂ ਤਸਵੀਰਾਂ ਵੀ ਮੌਕੇ ਤੇ ਅਫਸਰਾਂ ਨੂੰ ਭੇਜੀਆਂ ਗਈਆਂ। ਬਿੱਟੂ ਨੇ ਅਗੇ ਦੱਸਿਆ ਕਿ ਨਗਰ ਕੀਰਤਨ ਤੋਂ ਇਕ ਦਿਨ ਪਹਿਲਾ ਇਕ ਕਮਿਸ਼ਨਰ ਲੇਵਲ ਦੇ ਅਫਸਰ ਨੂੰ ਫੋਨ ਤੇ ਕੰਮ ਨਾ ਹੋਣ ਬਾਰੇ ਦੱਸਿਆ ਤਾਂ ਉਨ੍ਹਾਂ ਦਾ ਜਵਾਬ ਸੁਣ ਕੇ ਬਹੁਤ ਹੈਰਾਨੀ ਹੋਈ ਤੇ ਮਨ ਨੂੰ ਠੇਸ ਪਹੁੰਚੀ ਜਦੋਂ ਉਨ੍ਹਾਂ ਨੇ ਕਿਹਾ ਕਿ ਤੁਹਾਨੂੰ 2 ਜਨਵਰੀ ਨੂੰ ਨਗਰ ਕੀਰਤਨ ਨਹੀਂ ਰੱਖਣਾ ਚਾਹੀਦਾ ਸੀ ਅਸੀਂ ਆਪਣੇ ਕੰਮਾਂ ਚ ਮਸਰੂਫ ਹਾਂ। ਲੋਕਾਂ ਦੇ ਟੈਕਸ ਨਾਲ ਏਨੀਆਂ ਤਨਖਾਹਾਂ ਲੈਣ ਵਾਲੇ ਅਫਸਰਾਂ ਦੀਆਂ ਸਾਡੇ ਧਰਮ ਦੇ ਕਾਰਜਾਂ ਲਈ ਇਹ ਬੇਰੁਖੀ ਬਿਲਕੁਲ ਵੀ ਬਰਦਾਸ਼ਤਯੋਗ ਨਹੀਂ ਹੈ। ਜੇ ਨਿਗਮ ਦੇ ਕਮਿਸ਼ਨਰ ਤੇ ਉਨ੍ਹਾਂ ਦੀ ਟੀਮ ਨੇ ਆਪਣਾ ਰੱਵਈਆ ਸਿੱਖੀ ਦੇ ਕਾਰਜਾਂ ਲਈ ਠੀਕ ਨਾ ਕੀਤਾ ਤਾਂ ਸਿੰਘ ਸਭਾਵਾਂ ਵਲੋਂ ਵੱਡੇ ਪੱਧਰ ਤੇ ਇਸ ਮੁੱਦੇ ਨੂੰ ਉਠਾਇਆ ਜਾਵੇਗਾ। ਇਸ ਮੌਕੇ ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਗੁਰਿੰਦਰ ਸਿੰਘ ਮਝੈਲ, ਦਵਿੰਦਰ ਸਿੰਘ, ਗੁਰਜੀਤ ਸਿੰਘ ਪੋਪਲੀ, ਰਣਜੀਤ ਸਿੰਘ ਰਾਣਾ, ਕੁਲਜੀਤ ਸਿੰਘ, ਹਰਜੀਤ ਸਿੰਘ ਬਾਬਾ, ਚਰਨਜੀਤ ਸਿੰਘ ਮਿੰਟਾ, ਨਵਦੀਪ ਸਿੰਘ ਗੁਲਾਟੀ, ਕਮਲਪ੍ਰੀਤ ਸਿੰਘ, ਸੁਖਜੀਵਨ ਸਿੰਘ, ਗੁਰਜੀਤ ਸਿੰਘ ਟੱਕਰ, ਪ੍ਰਦੀਪ ਸਿੰਘ ਵਿੱਕੀ, ਹਰਵਿੰਦਰ ਸਿੰਘ, ਜਸਕੀਰਤ ਸਿੰਘ ਜੱਸੀ ਅਤੇ ਗੁਰਦਵਾਰਾ ਦੀਵਾਨ ਅਸਥਾਨ ਨੌਜਵਾਨ ਸਭਾ ਦੇ ਮੇਂਬਰ ਸਨ।