Home Religious ਗੁਰੂ ਘਰਾਂ ਚ ਪਰਵਾਸੀਆਂ ਨੂੰ ਤਰਜੀਹ ਦੇਣ ਨਾਲ ਹੀ ਭਾਰੀ ਨੁਕਸਾਨ ਝੱਲ...

ਗੁਰੂ ਘਰਾਂ ਚ ਪਰਵਾਸੀਆਂ ਨੂੰ ਤਰਜੀਹ ਦੇਣ ਨਾਲ ਹੀ ਭਾਰੀ ਨੁਕਸਾਨ ਝੱਲ ਰਹੀ ਸਿੱਖ ਕੌਮ – ਸਿੰਘ ਸਭਾਵਾਂ 

ਸੰਗਤਾਂ ਪ੍ਰਵਾਸੀਆਂ ਤੇ ਤਰਸ ਨਾ ਖਾਉਣ ਮੱਦਦ ਕਰਨੀ ਹੈ ਤਾ ਪੰਜਾਬੀਆਂ ਦੀ ਕੀਤੀ ਜਾਵੇ

ਲੋੜਵੰਦਾ ਲਈ ਲੰਗਰ ਹਮੇਸ਼ਾ ਖੁਲੇ ਹਨ ਪਰ ਜ਼ੋਰ ਜਬਰਦਸਤੀ ਕਿਸੇ ਦੀ ਵੀ ਬਰਦਾਸ਼ਤ ਨਹੀ 

ਬਿਯੂਰੋ: ਆਏ ਦਿਨੀ ਵੱਖ ਵੱਖ ਪੰਜਾਬ ਦੇ ਜਿਲਿਆਂ ਚੋ ਪ੍ਰਵਾਸੀਆਂ ਦੀ ਵਧੀਕੀ ਦੀਆਂ ਖ਼ਬਰਾਂ ਵੱਧ ਰਹੀਆਂ ਹਨ। ਬੀਤੇ ਦਿਨ ਇਤਿਹਾਸਿਕ ਅਸਥਾਨ ਗੁਰਦਵਾਰਾ ਆਲਮਗੀਰ ਵਿਖ਼ੇ ਲੰਗਰ ਘਰ ਵਿਚ ਹੋਈ ਘਟਨਾ ਬਾਰੇ ਸਿੰਘ ਸਭਾਵਾਂ ਨੇ ਸੱਖਤ ਨੋਟਿਸ ਲੈਂਦਿਆ ਸਰਕਾਰਾਂ ਤੇ ਪ੍ਰਸਾਸ਼ਨ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਸੱਖਤ ਕਾਰਵਾਈ ਕਰਨ ਅਤੇ ਢਿੱਲ ਵਰਤਣ ਤੇ ਨਤੀਜੇ ਸੰਭਾਲਣ ਲਈ ਤਿਆਰ ਰਹਿਣ ਲਈ ਕਿਹਾ। ਇਸ ਬਾਰੇ ਜਾਣਕਾਰੀ ਦਿੰਦਿਆ ਜਗਜੀਤ ਸਿੰਘ ਗਾਬਾ, ਪਰਮਿੰਦਰ ਸਿੰਘ ਦਸ਼ਮੇਸ਼ ਨਗਰ, ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ ਅਤੇ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਪ੍ਰਵਾਸੀਆ ਨੂੰ ਤਰਜੀਹ ਦੇਣ ਤੋ ਗੁਰੂ ਘਰਾਂ ਦੇ ਪ੍ਰਬੰਧਕ ਅਤੇ ਇਲਾਕਾ ਵਾਸੀ ਗੁਰੇਜ ਕਰਨ ਜੇ ਮਦਦ ਕਰਨੀ ਹੈ ਤਾ ਆਪੋ ਆਪਨੇ ਇਲਾਕੇ ਚ ਪੰਜਾਬੀ ਪਰਿਵਾਰਾਂ ਦੀ ਕਰੋ ਜੋ ਕਿ ਸ਼ਰਮ ਨਾਲ ਕਿਸੇ ਕੋਲੋ ਮੰਗਣ ਤੋ ਵੀ ਡਰਦੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਦੋਆਬੇ ਚ ਧਰਮ ਬਦਲੇ ਜਾ ਰਹੇ ਹਨ ਉਸਦਾ ਕਾਰਨ ਇਹ ਵੀ ਦਿੱਸ ਰਿਆ ਹੈ ਪਰਵਾਸੀ ਸੜਕਾਂ, ਇਲਾਕਿਆਂ ਚ ਅਤੇ ਗੁਰੂ ਘਰਾਂ ਚ ਭਾਰੀ ਗਿਣਤੀ ਚ ਨਜ਼ਰ ਆ ਰਹੇ ਹਨ ਅਤੇ ਇਹ ਵੀ ਕਹਿ ਰਹੇ ਹਨ ਕਿ ਪੰਜਾਬ ਦੇ ਮਾਲਕ ਅਸੀ ਹਾ ਇਸਦਾ ਖ਼ਮਿਆਜ਼ਾ ਪੰਜਾਬੀਆਂ ਨੂੰ ਬੁਰੇ ਤਰੀਕੇ ਨਾਲ ਭੁਗਤਣਾ ਪੈ ਰਿਹਾ ਹੈ ਅਤੇ ਜਿਸਦੇ ਸਿੱਟੇ ਵੀ ਨਜ਼ਰ ਆਉਣੇ ਸ਼ੁਰੂ ਹੋ ਚੁੱਕੇ ਹਨ।

ਪ੍ਰਬੰਧਕ ਆਪਣੇ ਇਲਾਕੇ ਚ ਪੰਜਾਬੀ ਦੀ ਮਦਦ ਚ ਆਗੇ ਆਣ ਅਤੇ ਗੁਰੂ ਘਰਾਂ ਚ ਨੌਜਵਾਨਾ ਨੂੰ ਲਿਆਕੇ ਪ੍ਰੇਰਿਤ ਕਰਨ ਓਹਨਾ ਦੀ ਹੌਂਸਲਾ ਅਫਜਾਈ ਕਰਨ ਤਾ ਕਿ ਉਹ ਨਸ਼ੇ ਵੱਲ ਨਾ ਜਾਣ ਵਿਦੇਸ਼ ਵੱਲ ਨਾ ਜਾਣ ਆਪਣੇ ਪੰਜਾਬ ਚ ਆਪਣੇ ਕਾਰੋਬਾਰ ਕਰਨ ਬਾਣੀ ਅਤੇ ਸੇਵਾ ਨਾਲ ਜੁੜਨ ਇਸ ਸਮੇ ਪਹਿਰਾ ਦੇਣ ਦੀ ਵੱਡੀ ਲੋੜ ਹੈ ਗੁਰੂ ਘਰਾਂ ਚ ਆਕੇ ਧੱਕੇ ਮਾਰ ਕੇ ਪ੍ਰਵਾਸੀ ਲੰਗਰ ਲੈਣ ਲਈ ਵੱਡੀ ਗਿਣਤੀ ਚ ਨਜ਼ਰ ਆਉਂਦੇ ਹਨ ਸੰਗਤਾਂ ਇਹਨਾਂ ਤੇ ਤਰਸ ਨਾ ਕਰਨ ਪ੍ਰਬੰਧਕਾ ਨੂੰ ਸਖ਼ਤੀ ਨਾਲ ਪੇਸ਼ ਆਉਣ ਦਿੱਤਾ ਜਾਵੇ ਨਹੀਂ ਤਾ ਉਹ ਸਮਾਂ ਦੂਰ ਨਹੀਂ ਗੁਰੂ ਘਰਾਂ ਚ ਪੰਜਾਬੀ ਨੌਜਵਾਨਾ ਦੀ ਗਿਣਤੀ ਹੋਰ ਘੱਟ ਜਾਏਗੀ

ਇਸ ਮੌਕੇ ਦਵਿੰਦਰ ਸਿੰਘ ਰਿਆਤ, ਕੰਵਲਜੀਤ ਸਿੰਘ ਟੋਨੀ, ਕੁਲਜੀਤ ਸਿੰਘ ਚਾਵਲਾ, ਗੁਰਬਚਨ ਸਿੰਘ ਮੱਕੜ, ਜਸਬੀਰ ਸਿੰਘ ਦਕੋਹਾ, ਸੁਰਿੰਦਰ ਸਿੰਘ ਵਿਰਦੀ, ਦਵਿੰਦਰ ਸਿੰਘ ਸੈਂਟਰਲ ਟਾਊਨ, ਰਵਿੰਦਰ ਸਿੰਘ ਰਿਹਲ, ਹਰਜੀਤ ਸਿੰਘ ਬਾਬਾ, ਤੇਜਵੀਰ ਸਿੰਘ ਬਾਂਸਲ, ਨਿਰਮਲ ਸਿੰਘ ਬੇਦੀ, ਗੁਰਜੀਤ ਸਿੰਘ ਟੱਕਰ, ਹਰਵਿੰਦਰ ਸਿੰਘ ਮੱਖਣ, ਨਵਦੀਪ ਸਿੰਘ ਗੁਲਾਟੀ ਸ਼ਾਮਿਲ ਸਨ।