








ਬਿਊਰੋ: ਜਲੰਧਰ ਜਿੰਮਖਾਨਾ ਕਲੱਬ ਦੀ ਐਡਹਾਕ ਕਮੇਟੀ ਦਾ ਲਗਾਤਾਰ ਚੌਥੀ ਵਾਰ ਮੈਂਬਰ ਚੁਣੇ ਜਾਣ ‘ਤੇ ਪ੍ਰਵੀਨ ਗੁਪਤਾ ਨੂੰ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਨੇ ਵਧਾਈਆਂ ਦਿੱਤੀਆਂ ਹਨ। ਸੁਰਿੰਦਰ ਭਾਪਾ ਨੇ ਪ੍ਰਵੀਨ ਗੁਪਤਾ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਦਿਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਭਾਪਾ ਨੇ ਦੱਸਿਆ ਕਿ ਪ੍ਰਵੀਨ ਗੁਪਤਾ ਜਿੰਮ ਖਾਨਾ ਕਲੱਬ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ। ਉਨ੍ਹਾਂ ਕਲੱਬ ਦੇ ਵੱਖ-ਵੱਖ ਅਹੁੱਦਿਆਂ ‘ਤੇ ਰਹਿੰਦਿਆਂ ਆਪਣੀਆਂ ਸੇਵਾਵਾਂ ਨੂੰ ਬਾਖੂਬੀ ਨਿਭਾਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਵੀਨ ਗੁਪਤਾ ਸੁਰਜੀਤ ਹਾਕੀ ਸੁਸਾਇਟੀ ਦੇ ਫਾਊਂਡਰ ਮੈਂਬਰ ਹਨ ਤੇ ਸੁਸਾਇਟੀ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦਿੰਦੇ ਰਹਿੰਦੇ ਹਨ। ਇਸ ਮੌਕੇ ਪ੍ਰਵੀਨ ਗੁਪਤਾ ਨੇ ਸੁਰਿੰਦਰ ਭਾਪਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਰਜੀਤ ਹਾਕੀ ਸੁਸਾਇਟੀ ਦਾ ਖੇਡਾਂ ਵਿਚ ਸ਼ਲਾਘਾਯੋਗ ਯੋਗਦਾਨ ਰਿਹਾ ਹੈ ਤੇ ਸੁਸਾਇਟੀ ਨੇ ਭਾਰਤੀ ਹਾਕੀ ਨੂੰ ਬਹੁਤ ਵਧੀਆ ਖਿਡਾਰੀ ਪੈਦਾ ਕਰਕੇ ਦਿੱਤੇ ਹਨ। ਇਸ ਮੌਕੇ ਮਹਿੰਦਰ ਸਿੰਘ ਭਾਪਾ (ਆਸਟ੍ਰੇਲੀਆ), ਤਜਿੰਦਰ ਸਿੰਘ ਬਿੱਟੂ, ਲਖਵਿੰਦਰਪਾਲ ਸਿੰਘ ਖਹਿਰਾ, ਇਕਬਾਲ ਸਿੰਘ ਸੰਧੂ (ਰਿਟਾ. ਪੀ.ਸੀ.ਐਸ.), ਰਣਬੀਰ ਸਿੰਘ ਟੁੱਟ, ਐਲ. ਆਰ. ਨਈਅਰ ਅਤੇ ਸੁਰਿੰਦਰ ਸਿੰਘ ਢੀਂਗਰਾ ਨੇ ਵੀ ਪ੍ਰਵੀਨ ਗੁਪਤਾ ਨੂੰ ਵਧਾਈਆਂ ਦਿੱਤੀਆਂ ਹਨ।