Home National ਜਲੰਧਰ : ਡਾ. ਜਸਲੀਨ ਸੇਠੀ ਨੇ ਹਾਥਰਸ ਪੀੜਿਤਾ ਨੂੰ ਇਨਸਾਫ ਦਵਾਉਣ ਲਈ...

ਜਲੰਧਰ : ਡਾ. ਜਸਲੀਨ ਸੇਠੀ ਨੇ ਹਾਥਰਸ ਪੀੜਿਤਾ ਨੂੰ ਇਨਸਾਫ ਦਵਾਉਣ ਲਈ ਸਾੜਿਆ ਮੋਦੀ ਤੇ ਯੋਗੀ ਦਾ ਪੁਤਲਾ, ਗਾਂਧੀ ਤੇ ਸ਼ਾਸਤਰੀ ਦੀ ਜਯੰਤੀ ਤੇ ਦੋਵਾਂ ਨੂੰ ਦਿਤੀ ਸ਼ਰਧਾਂਜਲੀ, ਪੜ੍ਹੋ ਤੇ ਦੇਖੋ

ਬਿਊਰੋ : ਅੱਜ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਹੋਈ ਜਬਰ ਜਨਾਹ ਦੀ ਘਿਨੌਣੀ ਘਟਨਾ ਦੇ ਦੋਸ਼ ਵਿੱਚ ਦੋਸ਼ੀਆ ਨੂੰ ਹਜੇ ਤੱਕ ਗਿਰਫਤਾਰ ਨਹੀਂ ਕੀਤਾ ਗਿਆ ਅਤੇ ਬੱਚੀ ਦੀ ਲਾਸ਼ ਘਰ ਵਾਲਿਆਂ ਨੂੰ ਸੌਂਪਣ ਦੀ ਬਜਾਏ ਅੱਧੀ ਰਾਤ ਨੂੰ ਖੁਦ ਹੀ ਸਸਕਾਰ ਕਰ ਦਿੱਤਾ ਗਿਆ ਇਸ ਸ਼ਰਮਨਾਕ ਹਰਕਤ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂ.ਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦਾ ਜਿਲਾ ਮਹਿਲਾ ਕਾਂਗਰਸ ਅਤੇ ਜਿਲਾ ਕਾਂਗਰਸ ਕਮੇਟੀ ਵੱਲੋਂ ਪੁਤਲਾ ਫੂਕਿਆ ਗਿਆ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ, ਪ੍ਰਧਾਨ ਜਿਲਾ ਮਹਿਲਾ ਕਾਂਗਰਸ ਅਤੇ ਕੌਂਸਲਰ ਵਾਰਡ ਨੰਬਰ-20 ਡਾ. ਜਸਲੀਨ ਸੇਠੀ ਨੇ ਕਿਹਾ ਕਿ ਦਿਨ ਪ੍ਰਤੀ ਦਿਨ ਵੱਧ ਰਹੀਆਂ ਗੈਗਰੇਪ ਦੀਆਂ ਵਾਰਦਾਤਾ ਤੇ ਮੋਦੀ ਜੀ ਚੁੱਪ ਕਿਉ ਹਨ। ਮੋੋਦੀ ਮੱਦੀ ਨੇ ਤਾ ਨਾਰਾ ਲਗਾਉਦੇ ਹਨ ਕਿ ਬੇਟੀ ਬਚਾਓ, ਬੇਟੀ ਪੜਾਉ ਤੇ ਹੁਣ ਮੋਦੀ ਜੀ ਯੂ.ਪੀ ਦੇ ਹਾਥਰਸ ਇਲਾਕੇ ਵਿੱਚ ਲੜਕੀ ਨਾਲ ਹੋਏ ਜਬਰ ਜਨਾਹ ਤੋਂ ਬਾਅਦ ਬੱਚੀ ਦੀ ਮੌਤ ਦੇ ਮਾਮਲੇ ਵਿੱਚ ਚੁੱਪ ਕਿਉ ਹਨ। ਜਿਸ ਤਰ੍ਹਾਂ ਲਗਾਤਾਰ ਯੂ.ਪੀ ਵਿੱਚ ਮਹਿਲਾਵਾਂ ਨਾਲ ਅਭੱਦਰ ਵਿਵਹਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਉਸ ਨੂੰ ਵੇਖ ਕੇ ਲੱਗਦਾ ਹੈ ਕਿ ਯੂ.ਪੀ ਵਿੱਚ ਜੰਗਲਰਾਜ ਹੈ। ਡਾ ਸੇਠੀ ਨੇ ਕਿਹਾ ਕਿ ਮਨੀਸ਼ਾ ਕੇਸ ਦੇ ਸਾਰੇ ਮੁਲਜ਼ਮਾਂ ਨੂੰ ਫਾਸਟ ਟਰੈਕ ਕੋਰਟ ਵਿੱਚ ਲਿਆਂਦਾ ਜਾਵੇ ਤੇ ਇਸ ਕੇਸ ਦਾ ਜਲਦ ਤੋਂ ਜਲਦ ਫੈਸਲਾ ਕਰ ਕੇ ਮੁਲਜ਼ਮਾ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਇਸ ਮੌਕੇ ਤੇ ਸੁਰਜੀਤ ਕੌਰ, ਆਸ਼ਾ ਰਾਣੀ, ਮਹਿੰਦਰ ਕੌਰ, ਰੀਮਾ ਉਹਨ, ਗੁਰਮੀਤ ਕੌਰ, ਸ਼ਬਨਮ, ਸੋਨੀਆ ਵਰਮਾ, ਪ੍ਰੀਤਮ ਕੌਰ, ਰਜਨੀ, ਕਾਂਤਾ, ਅੰਜਲੀ ਸਹੋਤਾ, ਕਮਲਾ ਰਾਣੀ, ਸਰੋਜ ਕਪੂਰ ਅਦਿ ਮਹਿਲਾਂ ਕਾਂਗਰਸ ਵਰਕਰ ਮੌਜੂਦ ਸੀ।

ਅੱਜ ਮਹਾਤਮਾ ਗਾਂਧੀ ਜੀ ਅਤੇ ਲਾਲ ਬਹਾਦਰ ਸ਼ਾਸ਼ਤਰੀ ਜੀ ਨੂੰ ਉਹਨਾਂ ਦੇ ਜਨਮ ਦਿਵਸ ਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਵਕਤਾ, ਪ੍ਰਧਾਨ ਜਿਲਾ ਮਹਿਲਾਂ ਕਾਂਗਰਸ, ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਦੀ ਅਗਵਾਈ ਵਿੱਚ ਮਹਿਲਾ ਕਾਂਗਰਸ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਡਾ ਜਸਲੀਨ ਸੇਠੀ ਨੇ ਕਿਹਾ ਕਿ ਗਾਂਧੀ ਜੀ ਨੇ ਅਹਿੰਸਾ ਤੇ ਸਤਿਆਗ੍ਰਹਿ ਨਾਲ ਦੇਸ਼ ਦੀ ਆਜਾਦੀ ਲਈ ਸੰਘਰਸ਼ ਕੀਤਾ ਅਤੇ ਸ਼ਾਸ਼ਤਰੀ ਜੀ ਨੇ “ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਦੇ ਕੇ ਆਜਾਦ ਭਾਰਤ ਨੂੰ ਖੇਤ ਤੇ ਬਾਰਡਰ ਦੋਵੇਂ ਜਗਾਂ ਮਜਬੂਤ ਬਣਾਇਆ। ਦੇਸ਼ ਲਈ ਉਹਨਾਂ ਦਾ ਯੋਗਦਾਨ ਸਾਨੂੰ ਹਮੇਸ਼ਾ ਪ੍ਰੇਰਣਾ ਦਿੰਦਾ ਰਹੇਗਾ। ਇਸ ਮੌਕੇ ਤੇ ਸੁਰਜੀਤ ਕੌਰ, ਆਸ਼ਾ ਰਾਣੀ, ਮਹਿੰਦਰ ਕੌਰ, ਰੀਮਾ ਹਨ, ਗੁਰਮੀਤ ਕੌਰ, ਸ਼ਬਨਮ, ਸੋਨੀਆ ਵਰਮਾ, ਪ੍ਰੀਤਮ ਕੌਰ, ਰਜਨੀ, ਕਾਂਤਾ, ਅੰਜਲੀ ਸਹੋਤਾ, ਕਮਲਾ ਰਾਣੀ, ਸਰੋਜ ਕਪੂਰ ਅਦਿ ਮਹਿਲਾਂ ਕਾਂਗਰਸ ਵਰਕਰ ਮੋਜੂਦ ਸੀ।