Home Health ਮਾਨਵਤਾ ਦੀ ਭਲਾਈ ਲਈ ਅਜਿਹੇ ਕੈਂਪ ਲਾਹੇਵੰਦ Health ਮਾਨਵਤਾ ਦੀ ਭਲਾਈ ਲਈ ਅਜਿਹੇ ਕੈਂਪ ਲਾਹੇਵੰਦ By Golmal News - June 9, 2023 Facebook Twitter Pinterest WhatsApp Email Print Telegram ਯੂਥ ਵਾਇਸ ਫਾਊਂਡੇਸ਼ਨ ਫਗਵਾੜਾ ਵਲੋਂ ਐਸ ਐਨ ਜੇ ਚੈਰੀਟੇਬਲ ਟਰੱਸਟ ਯੂ ਕੇ ਦੇ ਸਹਿਯੋਗ ਅੱਖਾ ਦਾ ਮੁਫ਼ਤ ਜਾਂਚ ਤੇ ਅਪ੍ਰੇਸ਼ਨ ਕੈਂਪ ਬਿਊਰੋ: ਯੂਥ ਵਾਇਸ ਫਾਊਂਡੇਸ਼ਨ ਫਗਵਾੜਾ ਵਲੋਂ ਐਸ ਐਨ ਜੇ ਚੈਰੀਟੇਬਲ ਟਰੱਸਟ ਯੂ ਕੇ ਦੇ ਸਹਿਯੋਗ ਨਾਲ ਰਾਮਗੜ੍ਹੀਆ ਇੰਸਟੀਚਿਊਟ ਆਫ ਹੈਲਥ ਸਾਇੰਸ ਐਂਡ ਰਿਸਰਚ ਸਤਨਾਮਪੁਰਾ ਵਿਖੇ ਸੰਕਰਾ ਆਈ ਕੇਅਰ ਅੱਖਾ ਦੇ ਹਸਪਤਾਲ ਲੁਧਿਆਣਾ ਵਲੋਂ ਅੱਖਾਂ ਦੇ ਮੁਫ਼ਤ ਜਾਂਚ ਅਤੇ ਅਪ੍ਰੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਭੁੱਲਥ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਹਲਕਾ ਵਿਧਾਇਕ ਫਗਵਾੜਾ ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਆਰ ਈ ਸੀ ਚੈਅਰਪਰਸਨ ਮਨਪ੍ਰੀਤ ਕੌਰ ਭੋਗਲ, ਡਾਇਰੈਕਟਰ ਡਾ ਵਿਊਮਾ ਭੋਗਲ ਢੱਟ ਉਚੇਚੇ ਤੋਰ ਤੇ ਸ਼ਾਮਿਲ ਹੋਏ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਯੂਥ ਵਾਇਸ ਫਾਊਂਡੇਸ਼ਨ ਵੱਲੋਂ ਮਾਨਵਤਾ ਦੀ ਭਲਾਈ ਲਈ ਲਾਏ ਗਏ ਅੱਖਾਂ ਦੇ ਜਾਂਚ ਕੈਂਪ ਦੇ ਕੰਮ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਤੇ ਸਾਨੂੰ ਸਾਰਿਆਂ ਨੂੰ ਲੋਕ ਭਲਾਈ ਦੇ ਕੰਮਾਂ ਅਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।ਯੂਥ ਵਾਇਸ ਫਾਊਂਡੇਸ਼ਨ ਦੇ ਪ੍ਰਧਾਨ ਗਗਨਦੀਪ ਸਿੰਘ ਢੱਟ ਨੇ ਦੱਸਿਆ ਕਿ ਅੱਖਾਂ ਦੇ ਇਸ ਮੁਫ਼ਤ ਜਾਂਚ ਕੈਂਪ ਵਿੱਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਅੱਖਾ ਦੇ ਮਾਹਿਰ ਡਾਕਟਰਾਂ ਵਲੋਂ 500 ਤੋਂ ਵਧੇਰੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ।ਉਨ੍ਹਾਂ ਦੱਸਿਆ ਕਿ 60 ਲੋੜਵੰਦਾਂ ਦੀਆਂ ਅੱਖਾਂ ਦੇ ਮੁਫ਼ਤ ਅਪ੍ਰੇਸ਼ਨਾ ਲਈ ਰਜਿਸਟ੍ਰੇਸ਼ਨ ਕੀਤੀ ਗਈ ਸੰਸਥਾ ਵੱਲੋਂ ਕੈਂਪ ਵਿੱਚ ਆਉਣ ਵਾਲੇ ਲੋਕਾਂ ਲਈ ਲੰਗਰ, ਚਾਹ – ਪਾਣੀ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਡਾ ਰਵਿੰਦਰ ਸਿੰਘ ਚਾਵਲਾ, ਕਰਵਲ, ਜਸਕੀਰਤ ਸਿੰਘ ਤੂੰਰ, ਨੰਦ ਸੋਨੀ, ਰਮਨ ਨੇਹਰਾ, ਅਨੂੰ ਸਹੋਤਾ, ਅਸ਼ਵਨੀ ਸਹੋਤਾ, ਪ੍ਰਿੰਸੀਪਲ ਡਾ ਨਵੀਨ ਢਿੱਲੋਂ , ਪ੍ਰਿੰਸੀਪਲ ਮਨਦੀਪ ਕੌਰ ਰੂਪਰਾਏ, ਸਮੇਤ ਵੱਡੀ ਗਿਣਤੀ ਵਿੱਚ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।