Home International ਮੇਹਰ ਚੰਦ ਪੌਲੀਟੈਕਨਿਕ ਕਾਲਜ ਵਿੱਖੇ “ਇਲੈਕਸ਼ਨ ਹੀਰੋ ਮੁਹਿੰਮ” ਨੂੰ ਸਾਖਿਰ ਕਰਨ ਲਈ...

ਮੇਹਰ ਚੰਦ ਪੌਲੀਟੈਕਨਿਕ ਕਾਲਜ ਵਿੱਖੇ “ਇਲੈਕਸ਼ਨ ਹੀਰੋ ਮੁਹਿੰਮ” ਨੂੰ ਸਾਖਿਰ ਕਰਨ ਲਈ ਵੈਬੀਨਾਰ

ਬਿਊਰੋ : ਭਾਰਤ ਦੇ ਮੁੱਖ ਚੋਣ ਕਮੀਸ਼ਨਰ ਜੀ ਦੀਆਂ ਹਦਾਇਤਾਂ ਅਨੂੰਸਾਰ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਯੋਗ ਅਗਵਾਈ ਵਿੱਚ ਦਿਨ ਸ਼ੁੱਕਰਵਾਰ ਨੂੰ “ਇਲੈਕਸ਼ਨ ਹੀਰੋ ਮੁਹਿੰਮ” ਨੂੰ ਸਾਖਿਰ ਕਰਨ ਲਈ ਇਕ ਵੈਬੀਨਾਰ ਕੀਤਾ ਗਿਆ। ਨੋਢਲ ਅਫ਼ਸਰ ਪ੍ਰੋ. ਕਸ਼ਮੀਰ ਕੁਮਾਰ ਨੇ ਇਸ ਬੀਨਾਰ ਦਾ ਸ਼ੁਭ ਆਰੰਭ ਕਰਵਾਇਆ। ਮੁੱਖ ਬੁਲਾਰੇ ਅਖਿਲ ਭਾਟੀਆ ਨੇ ਪਾਵਰ ਪਾਇੰਟ ਸੈੱਟੇਸ਼ਨ ਰਾਹੀਂ ਵਿਸਥਾਰ ਪੂਰਵਕ ਚਾਨਣਾ ਪਾਇਆ ਕਿ ਅਸੀ ਕਿਸ ਤਰ੍ਹਾਂ ਇਲੈਕਟ੍ਰਾਨਿਕ ਚੋਣਵੇਂ ਫੋਟੋ ਪਛਾਣ ਪੱਤਰ ਨੂੰ ਡਾਉਣਲੋਡ ਕਰ ਸਕਦੇ ਹਾਂ। ਕੈਂਪਸ ਅਬੈਸਡਰ ਯੁਵਰਾਜ ਸਿੰਘ ( ਵਿੱਦਿਆਰਥੀ ਇਕੋਕਟ੍ਰੀਕਲ ) ਅਤੇ ਰੱਸੀ ( ਵਿੱਦਿਆਰਥਣ ਕੰਪਿਉਟਰ ਨੇ ਵਿੱਦਿਆਰਥੀਆਂ ਨੂੰ ਆਪਣੇ ਮੋਬਾਇਲ ਫੋਨ ਰਾਹੀਂ ਪ੍ਰਦਰਸ਼ਨ ਕਰਕੇ ਸਾਰਿਆਂ ਨੂੰ ਇਸ ਦੀ ਪ੍ਰਕ੍ਰਿਆ ਸਮਝਾਈ। ਪ੍ਰਿੰਸੀਪਲ ਨੇ ਵੋਟ ਦੀ ਮਹੱਤਤਾ ਦਰਸਾਉਂਦੇ ਹੋਏ ਵਿੱਦਿਆਰਥੀਆਂ ਨੂੰ ਨਿੱਡਰਤਾਂ, ਧਰਮ, ਵਰਗ, ਜਾਤੀ, ਸਮੁਦਾਇ, ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨ੍ਹਾਂ ਆਪਣੇ ਵੱਟ ਦੇ ਇਸਤੇਮਾਲ ਕਰਨ ਦੀ ਗੱਲ ਕਹੀ। ਢਲ ਅਫ਼ਸਰ ਨੇ ਸਾਰੇ ਹਾਜਿਰ ਵਿੱਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਵੋਟ ਪਾਉਣਾਂ ਆਪਣਾ ਜਮਹੂਰੀ ਹੱਕ ਦੱਸਦਿਆਂ ਸਾਰਿਆਂ ਦਾ ਤਹਿ ਦਿੱਲ ਤੋਂ ਧੰਨਵਾਦ ਕੀਤਾ। ਇਸ ਵੈਬੀਨਾਰ ਵਿੱਚ ਲੱਗਭੱਗ 85 ਵਿੱਦਿਆਰਥੀਆਂ ਨੂੰ ਸ਼ੱਕਤ ਕੀਤੀ ਅਤੇ ਵੋਟ ਦੀ ਮਹੱਤਤਾ ਨੂੰ ਸਮਝਿਆ। ਲੋਕਾਂ ਨੂੰ ਵੋਟ ਦੀ ਤਾਕਤ ਸਬੰਧੀ ਜਾਗਰੂਕ ਕਰਨ ਲਈ ਸੀ.ਡੀ.ਟੀ.ਪੀ. ਵਿਭਾਗ ਵਲੋਂ ਇੱਕ ਰੰਗੀਨ ਇੱਸ਼ਤਿਹਾਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਤੇ ਵਿਭਾਗ ਵਲੋਂ ਮਨੋਜ ਕੁਮਾਰ, ਸੁਰੇਸ਼ ਕੁਮਾਰ ਅਤੇ ਹੋਰ ਮੌਜੂਦ ਸਨ। ਨੇਹਾ ( ਸੀ . ਡੀ . ਕੰਸਲਟੈਂਟ ) ਦੀ ਕੋਆਰਡੀਨੇਸ਼ਨ ਸਦਕਾ ਇਹ ਵੈਬੀਨਾਰ ਲੋਕਤੰਤਰ ਦੀ ਮਜਬੂਤੀ ਵਾਸਤੇ ਸਾਰਥਿਕ ਸਿੱਧ ਹੋਇਆ।